ਮਾਛੀਵਾੜਾ ਸਾਹਿਬ 15 ਅਗਸਤ  ( ਹਰਮੇਸ਼ ਸਿੰਘ ਸਾਹਾਬਾਣਾ ) ਸਰਕਾਰ ਅਤੇ ਸਿਹਤ ਵਿਭਾਗ ਦੇ ਸੁਹਿਰਦ ਯਤਨਾਂ ਸਦਕਾ ਭਾਵੇਂ ਅਸੀਂ ਪੰਜਾਬ ਚ ਕਰੋਨਾ ਦੀ ਦੂਜੀ ਲਹਿਰ ਤੇ ਵੀ ਕਾਬੂ ਪਾਉਣ ਚ ਸਫਲ ਰਹੇ ਹਾਂ ਪਰ ਦੇਸ਼ ਅਤੇ ਪੰਜਾਬ ਵਿੱਚੋ  ਅਜੇ ਵੀ ਕੁਝ ਨਵੇਂ ਕੇਸਾਂ ਦੀਆਂ ਕੁਝ ਖ਼ਬਰਾਂ ਆ ਰਹੀਆਂ ਹਨ ਜਿਹਨਾਂ ਤੋਂ ਡਰਨ ਅਤੇ ਘਵਰਾਉਣ ਦੀ ਲੋੜ ਨਹੀਂ l ਸਿਹਤ ਵਿਭਾਗ ਵੱਲੋਂ ਟੀਕਾਕਰਣ ਮੁਹਿੰਮ ਤਹਿਤ ਕੱਲ 15ਅਗਸਤ ਨੂੰ ਮਾਛੀਵਾੜਾ ਸਾਹਿਬ ਦੇ ਸਥਾਨਿਕ ਰਾਧਾ ਸੁਆਮੀ ਸਤਿਸੰਗ ਘਰ , ਰਤੀਪੁਰ ਮਾਰਗ ਵਿਖੇ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ l ਜਿਸ ਵਿੱਚ 18ਸਾਲ ਤੋ ਉੱਪਰ ਉਮਰ ਦਾਂ ਕੋਈ ਵੀ ਵਿਅਕਤੀ ਸ਼ਾਮਿਲ ਹੋ ਸਕਦਾ ਹੈ l ਸਿਹਤ ਵਿਭਾਗ ਅਤੇ ਡੇਰੇ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਸਿਰਫ ਕੋਵਿਸਿਲਡ ਦੀ ਦੂਸਰੀ ਖੁਰਾਕ ਹੀ ਦਿੱਤੀ ਜਾਵੇਗੀ l ਜਿਹਨਾਂ ਨੇ 20 ਮਈ ਤੋਂ ਪਹਿਲਾਂ ,ਪਹਿਲੀ ਖੁਰਾਕ ਲਈ ਹੋਈ ਹੈ ਓਹ ਇਹ ਦੂਜੀ ਖੁਰਾਕ ਲੈ ਸਕਦੇ ਹਨ l  ਕੈਂਪ ਚ ਸ਼ਾਮਿਲ ਹੋਣ ਵਾਲੇ ਵਿਅਕਤੀ ਆਪਣੇ ਨਾਲ ਆਪਣਾ ਅਧਾਰ ਕਾਰਡ ਅਤੇ ਮੋਬਾਈਲ ਫੋਨ ਨਾਲ ਲੈਕੇ ਆਉਣ l ਕੋਈ ਵੀ ਵਿਅਕਤੀ ਖਾਲੀ ਪੇਟ ਨਾ ਆਵੇ l ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿੱਚ ਐਂਟਰੀ ਦਾ ਸਮਾਂ 7.30 ਤੋਂ 8.30 ਵਜੇ ਦਾ ਹੋਵੇਗਾ l ਸਭ ਨੂੰ ਮਾਸਕ ਪਹਿਨਣਾ ਜਰੂਰੀ ਹੋਵੇਗਾ l
WhatsAppFacebookTwitterEmailShare