ਪੰਜਾਬੀ ਗਾਇਕ ਰਮੇਸ਼ ਚੌਹਾਨ ਤੇ ਨਾਮਵਾਰ ਗੀਤਕਾਰ ਗੋਰਾ ਢੇਸੀ ਦਾ ਲਿਖਿਆ ਗੀਤ ‘ਯਾਰਾ’ ਦੀ ਸੂਟਿੰਗ ਮੁਕੰਮਲ ਜਲਦ ਰਿਲੀਜ਼ :- ਬਲਵਿੰਦਰ ਸਿੰਘ ਉੱਪਲ

ਪੰਜਾਬੀ ਲੋਕ ਗਾਇਕ ਰਮੇਸ਼ ਚੌਹਾਨ ਆਪਣੀ ਸੁਰੀਲੀ ਅਵਾਜ਼ ਵਿੱਚ ਧਾਰਮਿਕ, ਮਿਸਨਰੀ,ਪੰਜਾਬੀ ਸੱਭਿਆਚਾਰਕ ਇੱਕ ਤੋਂ ਇੱਕ ਸੁੱਪਰ ਹਿੱਟ ਗੀਤ ਰਿਲੀਜ਼ ਕਰ ਚੁੱਕੇ ਨੇ। ਗਾਇਕ ਰਮੇਸ਼ ਚੌਹਾਨ ਨੇ ਆਪਣੇ ਨਵੇਂ ਨਕੋਰ ਗੀਤ ਯਾਰਾ ਦਾ ਵੀਡੀਓ ਮੁਕੰਮਲ ਕਰ ਲਿਆ ਹੈ।ਇਹ ਗੀਤ ਚਰਚਿਤ ਗੀਤਕਾਰ ਗੋਰਾ ਢੇਸੀ ਦਾ ਲਿਖਿਆ ਗੀਤ ਏ, ਬਹੁਤ ਹੀ ਅਲੱਗ ਲੇਖਣੀ ਵਾਲਾ ਇਹ ਸੈਡ ਗੀਤ ਜੋਬਨ ਕਿਊਨ ਰਿਕਾਰਡ ਕੰਪਨੀ ਅਤੇ ਗੀਤਕਾਰ ਮਨਮੋਹਣ ਜੱਖੂ ਜਰਮਨ ਇਸ ਗੀਤ ਨੂੰ ਬਹੁਤ ਹੀ ਵੱਡੇ ਪੱਧਰ ਤੇ ਪੇਸ਼ ਕਰਨਗੇ।
ਗੀਤਕਾਰ ਗੋਰਾ ਢੇਸੀ ਦਾ ਲਿਖਿਆ ਗਾਇਕ ਸੁਰਿੰਦਰ ਮਕਸੂਦ ਪੁਰੀ ਦੀ ਅਵਾਜ਼ ਵਿੱਚ ਪਹਿਲਾਂ ਰਿਲੀਜ਼ ਹੋਇਆ ਹਿੱਟ ਗੀਤ ‘ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀਂ ਸੀ ਆਉਂਦਾ’ ਵਾਂਗ ਇਹ ਗੀਤ ਵੀ ਮੀਲ ਪੱਥਰ ਸਾਬਿਤ ਹੋਵੇਗਾ ਗੀਤਕਾਰ ਗੋਰਾ ਢੇਸੀ ਦਾ ਲਿਖਿਆ ਇਹ ਗੀਤ , ਇਸ ਗੀਤ ਦੇ ਪਡਿਊਸਰ ਬਲਵਿੰਦਰ ਸਿੰਘ ਉਪਲ ਅਤੇ ਜਿੰਦਰ ਮਹੇ ਗਰੀਸ ਨੇ, ਸੰਗੀਤਕਾਰ ਸਾਬੀ ਮੁਕੰਦ ਪੁਰੀ ਦੇ ਸੰਗੀਤ ਵਿੱਚ ਰਿਕਾਰਡ ਗੀਤ ਯਾਰਾ ਦੇ ਵੀਡੀਓ ਸੂਟ ਦਾ ਕੰਮ ਵੀਡੀਓ ਡਰੈਕਟਰ ਰਾਣਾ ਰੰਗੀ ਤੇ ਕੈਮਰਾਮੈਨ ਬਚਿਤਰ ਦੁਵਾਰਾ ਅੱਜ ਰਾਏਕੋਟ ਏਰੀਏ ਦੇ ਵਿੱਚ ਸੁੱਖ ਦਾ ਆਲਣਾ ਲੁਕੇਸਨ ਸੈਟਰ ਅਤੇ ਹੋਰ ਵੀ ਅਲੱਗ ਅਲੱਗ ਥਾਵਾਂ ਤੋਂ ਸੂਟਿੰਗ ਮੁਕੰਮਲ ਕਰ ਲਈ ਗਈ ਏ। ਬਹੁਤ ਜਲਦ ਹੀ ਇਹ ਗੀਤ ਯਾਰਾ ਤਮਾਮ ਸੰਗੀਤ ਦੇ ਚਹੇਤਿਆਂ ਦੇ ਰੁਬਰੂ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਆਪ ਸਭ ਗਾਇਕ ਰਮੇਸ਼ ਚੌਹਾਨ ਅਤੇ ਗੀਤਕਾਰ ਗੋਰਾ ਢੇਸੀ ਵਲੋ ਪਹਿਲਾਂ ਰਿਲੀਜ਼ ਕੀਤੇ ਗਏ ਗੀਤਾਂ ਤੋਂ ਵੀ ਵੱਧ ਪਿਆਰ ਸਤਿਕਾਰ ਦੇਵੋਗੇ ਜੀ।
ਪੱਤਰਕਾਰ ਗੋਰਾ ਢੇਸੀ 99147-55933

Leave a Reply

Your email address will not be published. Required fields are marked *