ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਬਣੀ ਲੋਕਾਂ ਦੀ ਪਹਿਲੀ ਪਸੰਦ
(ਗੁਰਮੇਲ ਸਿੰਘ ਵਾਰਵਲ) ਫਿਰੋਜ਼ਪੁਰ/ ਗੁਰੂ ਹਰਸਹਾਏ- ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਵਧ ਚਡ਼੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਗੁਰੂ ਹਰ ਸਹਾਏ ਦੀ ਸਹਾਇਤਾ ਨਾਲ ਪਿੰਡ ਗੁਰੂ ਹਰ ਸਹਾਏ ਦੇ ਸ਼ਿਵਾਲਾ ਮੰਦਿਰ ਵਿਚ ਦੂਸਰਾ ਮੁਫ਼ਤ ਕਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ  ਜਿਸ ਵਿੱਚ ਵੈਕਸੀਨੇਸ਼ਨ ਲਗਵਾਉਣ ਲਈ ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਗੁਰੂ ਹਰ ਸਹਾਏ ਦੀ ਟੀਮ ਮਿਸਟਰ ਸਾਈਮਨ (ਸੀ ਐੱਚ ਓ) ਦੀ ਅਗਵਾਈ ਹੇਠ ਆਈ ਜਿਸ ਵਿਚ ਮੈਡਮ ਕ੍ਰਿਸਟੀਨ ਅਤੇ ਹਰਬੰਸ ਦੇਵੀ ਮਲਟੀਪਰਪਜ਼ ਹੈਲਥ ਵਰਕਰ ਤੋਂ ਇਲਾਵਾ ਸੁਮਨ ਬਾਲਾ ਅਤੇ ਸੁਖਵੀਰ ਕੌਰ ਆਸ਼ਾ ਵਰਕਰ ਵਿਸ਼ੇਸ਼ ਰੂਪ ਵਿੱਚ ਪਹੁੰਚੇ ਇਸ ਕੈਂਪ ਵਿਚ ਕੁੱਲ 32 ਵਿਅਕਤੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਪਵਨ ਕੰਧਾਰੀ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਦੀ ਸਹਾਇਤਾ ਨਾਲ ਇਹ ਦੂਸਰਾ ਕੈਂਪ ਲਗਾਇਆ ਗਿਆ ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਇਨ੍ਹਾਂ ਦੋਵਾਂ ਕੈਂਪਾਂ ਵਿੱਚ ਹੁਣ ਤਕ ਤਿੱਨ ਸੌ ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨੇਸ਼ਨ ਲਾਈ ਜਾ ਚੁੱਕੀ ਹੈ। ਅਤੇ ਆਉਣ ਵਾਲੇ ਦਿਨਾਂ ਵਿਚ ਸੰਸਥਾ ਵਲੋਂ ਹੋਰ ਕੈਂਪ ਵੀ ਲਗਾਏ ਜਾਣਗੇ ਸੰਸਥਾ ਵਲੋਂ ਸ਼ਹਿਰ ਨਿਵਾਸੀਆਂ ਦੀ ਸੁਵਿਧਾ ਲਈ ਅੱਜ 25 ਅਪ੍ਰੈਲ ਦਿਨ ਐਤਵਾਰ ਨੂੰ ਵੀ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਚ ਇਹ ਵੈਕਸੀਨੇਸ਼ਨ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਲਗਾਈ ਜਾਵੇਗੀ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸ਼ਿਵਾਲਾ ਮੰਦਰ ਟਰੱਸਟ ਦੇ ਪ੍ਰਧਾਨ ਮਦਨ ਲਾਲ ਸ਼ਰਮਾ, ਤੇਜਿੰਦਰ ਸ਼ਰਮਾ, ਤਰਸੇਮ ਲਾਲ ਸ਼ਰਮਾ, ਤਰਸੇਮ ਲਾਲ ਬਜਾਜ, ਬਲਵਿੰਦਰ ਸਿੰਘ ਵਾਸਣ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਦੀਪ ਮਦਾਨ, ਮਨੋਜ ਛਾਬਡ਼ਾ, ਅਸ਼ੋਕ ਮੋਂਗਾ ਅਤੇ ਵਿਪਨ ਲੋਟਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
WhatsAppFacebookTwitterEmailShare

147 COMMENTS

LEAVE A REPLY

Please enter your comment!
Please enter your name here