ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਸਥਾਨਕ ਸ਼ਹਿਰ ਭਵਾਨੀਗੜ੍ਹ  ਦੇ ਇਕ ਨੌਜਵਾਨ ਦੀ ਦਿੱਲੀ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਬਜ਼ਾਰ ’ਚ ਘੜੀਆਂ, ਵਾਲ ਕਲਾਕ ਆਦਿ ਦੀ ਦੁਕਾਨ ਕਰਦੇ ਖੋਸ਼ਲਾ ਵਾਂਚ ਕੰਪਨੀ ਦੁਕਾਨ ਦੇ ਮਾਲਕ ਜਤਿੰਦਰ ਖੋਸ਼ਲਾ ਪੁੱਤਰ ਵਿਨੋਦ ਖੋਸ਼ਲਾ ਦੀ ਬੀਤੇ ਦਿਨ ਦਿੱਲੀ ਵਿਖੇ ਇਕ ਦੁਕਾਨ ’ਚ ਵਾਪਰੀ ਅੱਗ ਦੀ ਘਟਨਾ ਦੌਰਾਨ ਦਮ ਘੁੱਟਣ ਕਾਰਨ ਮੌਤ ਹੋ ਗਈ। ਜਤਿੰਦਰ ਖੋਸ਼ਲਾ ਆਪਣੀ ਦੁਕਾਨ ਲਈ ਸਮਾਨ ਲੈਣ ਲਈ ਦਿੱਲੀ ਗਿਆ ਸੀ। ਜਿਥੇ ਉਹ ਜਿਸ ਦੁਕਾਨ ’ਚ ਸਮਾਨ ਲੈ ਰਿਹਾ ਸੀ ਉਸ ਦੁਕਾਨ ਦੀ ਹੇਠਲੀ ਇਮਾਰਤ ’ਚ ਅਚਾਨਕ ਅੱਗ ਲੱਗ ਗਈ ਅਤੇ ਉਹ ਉਪਰ ਇਮਾਰਤ ’ਚ ਫਸ ਗਿਆ ਅਤੇ ਇਸ ਦੌਰਾਨ ਉਪਰਲੀ ਇਮਾਰਤ ’ਚ ਧੂੰਆਂ ਭਰਨ ਕਾਰਨ ਦਮ ਘੁੱਟ ਜਾਣ ਕਾਰਨ ਨੌਜਵਾਨ ਜਤਿੰਦਰ ਖੋਸ਼ਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
WhatsAppFacebookTwitterEmailShare

94 COMMENTS

LEAVE A REPLY

Please enter your comment!
Please enter your name here