ਜੈਤੋ ਪੁਲਿਸ ਦੀ ਵੱਡੀ ਕਾਮਯਾਬੀ ਚੋਰੀ ਹੋਇਆ ਸੋਨਾ ਤੇ ਚੋਰ ਕੀਤਾ ਕਾਬੂ।

ਜੈਤੋ, 20 ਅਕਤੂਬਰ (ਸਵਰਨ ਨਿਆਮੀਵਾਲਾ):-ਪਿਛਲੇ ਦਿਨੀਂ ਪਿੰਡ ਰਾਮੂੰਵਾਲਾ (ਡੇਲਿਆਵਾਲੀ) ਤੋਂ ਜਸਵਿੰਦਰ ਸਿੰਘ ਪੁੱਤਰ ਮਾਸਟਰ ਗੁਰਮੇਲ ਸਿੰਘ ਸੋਨਾ ਚੋਰੀ ਹੋ ਗਿਆ ਸੀ। ਜੈਤੋ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਮੁਕੱਦਮਾਂ ਦਰਜ਼ ਦਿੱਤਾ ਹੈ। ਜਾਣਕਾਰੀ ਅਨੁਸਾਰ ਜੈਤੋ ਦੇ ਐਸ. ਐਚ. ਓ. ਬਿਕਰਮਜੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਸਤਪਾਲ ਸਿੰਘ ਉਰਫ ਬੱਬੀ ਪੁੱਤਰ ਹੀਰਾ ਲਾਲ ਵਾਸੀ ਜੈਤੋ ਫਲੈਕਸ (ਵਾਲ ਪੇਪਰ)ਦਾ ਕੰਮ ਕਰਦਾ ਹੈ ਅਤੇ ਪਿੰਡ ਰਾਮੂੰਵਾਲਾ ਦੇ ਜਸਵਿੰਦਰ ਸਿੰਘ ਪੁੱਤਰ ਮਾਸਟਰ ਗੁਰਮੇਲ ਸਿੰਘ ਦੇ ਘਰ ਵਿੱਚ ਵਾਲ ਪੇਪਰ ਕਰ ਰਿਹਾ ਸੀ। ਸਤਪਾਲ ਸਿੰਘ ਵੱਲੋਂ ਚੱਲ ਰਹੇ ਕੰਮ ਦੇ ਦੌਰਾਨ ਘਰ ਦੇ ਵਿੱਚ ਬਣੇ ਰੋਸ਼ਨਦਾਨ ਵਿੱਚੋਂ ਤਕਰੀਬਨ ਅੱਠ ਤੋਲੇ ਸੋਨਾ ਚੋਰੀ ਕਰ ਲਿਆ। ਜਿਸ ਤੇ ਮੁਦੱਈ ਵੱਲੋਂ ਜੈਤੋ ਪੁਲਿਸ ਕੇਸ਼ ਦਰਜ਼ ਕਰਵਾਇਆ ਗਿਆ। ਘਟਨਾ ਦੀ ਜਾਂਚ ਕਰ ਰਹੇ ਏ ਐਸ ਆਈ ਗੁਰਵਿੰਦਰ ਸਿੰਘ ਵੱਲੋਂ ਬੜੀ ਹੀ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਕੁਝ ਹੀ ਸਮੇਂ ਵਿੱਚ ਉਕਤ ਵਿਅਕਤੀ ਪਾਸੋਂ ਉਸ ਦੇ ਘਰ ਵਿੱਚੋਂ ਸੋਨਾ ਬਰਾਮਦ ਕਰ ਲਿਆ ਗਿਆ ਜਿਸ ਤੇ 19 /10/20 / ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਦੋ ਦਿਨਾਂ ਜੁਡੀਸੀਅਲ ਰਿਮਾਂਡ ਲਈ ਭੇਜ ਦਿੱਤਾ ਗਿਆ ਜਿਸ ਨੂੰ ਅੱਜ ਪੇਸ ਕੀਤਾ ਜਾਵੇਗਾ।

Leave a Reply

Your email address will not be published. Required fields are marked *