ਤੰਦਰੁਸਤ ਵਿਅਕਤੀ ਨੂੰ ਕੋਰੋਨਾ ਦੀ ਆੜ’ਚ ਕੁੱਝ ਘੰਟੇ ਬਾਅਦ ਹੀ ਬਣਾਇਆ ਲਾਸ਼ – ਪਿੰਡ ਵਾਸੀ
ਸੰਘੇੜਾ 16ਅਕਤੂਬਰ ( ਅਜਮੇਰ ਸਿੰਘ ਸਿੱਧੂ );ਕਸਬਾ ਸ਼ਹਿਣਾ ਦੇ ਇੱਕ ਨੌਜਵਾਨ ਜਿਸ ਨੂੰ ਕੋਰੋਨਾ ਪੋਜੇਟਿਵ ਦੱਸ ਕੇ ਪਟਿਆਲਾ ਦਾਖਲ ਕਰ ਦਿੱਤਾ ਗਿਆ ਸੀ ਕੁੱਝ ਘੰਟੇ ਬਾਅਦ ਹੀ ਉਸ ਮੌਤ ਹੋ ਜਾਣ ਤੋਂ ਭੜਕੇ ਲੋਕਾਂ ਨੇ ਲਾਸ਼ ਪਿੰਡ ਪਹੁੰਚਦਿਆ ਹੀ ਲਾਸ਼ ਸੜਕ ਤੇ ਰੱਖ ਕੇ ਸਿਹਤ ਵਿਭਾਗ ਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਤੇ ਇਸ ਨੂੰ ਕਤਲ ਕਰਾਰ ਦਿੱਤਾ ।ਜਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਬਿਮਾਰ ਨੌਜਵਾਨ ਸ਼ਾਮ ਕੁਮਾਰ ਪੁੱਤਰ ਬਿਕਰਮ ਗੁਪਤਾ ਨੂੰ ਪਟਿਆਲਾ ਵਿਖੇ ਦਾਖ਼ਲ ਕਰਨ ਉਪਰੰਤ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਸਿਹਤ ਵਿਭਾਗ ਨੇ ਉਸ ਨੂੰ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ ਐਲਾਨਿਆ, ਜਦ ਮ੍ਰਿਤਕ ਸ਼ਾਮ ਕੁਮਾਰ ਦੀ ਦੇਰ ਸ਼ਾਮ ਅੰਤਿਮ ਸੰਸਕਾਰ ਲਈ ਸਰਕਾਰੀ ਐਾਬੂਲੈਂਸ ਰਾਹੀਂ ਮ੍ਰਿਤਕ ਦੇਹ ਕਸਬਾ ਸ਼ਹਿਣਾ ਪਹੁੰਚੀ ਤਾਂ ਵੱਡੀ ਗਿਣਤੀ ‘ਚ ਇਕੱਤਰ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਸੜਕ ‘ਤੇ ਰੱਖ ਕੇ ਸਿਹਤ ਵਿਭਾਗ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕਰਦਿਆ ਨਾਅਰੇਬਜ਼ੀ ਕੀਤੀ ।
ਹਾਜ਼ਰ ਲੋਕਾਂ  ਕੁਲਵੰਤ ਸਿੰਘ ਮੋਹਣੀ ,ਸੁਖਵਿੰਦਰ ਸਿੰਘ ਕਲਕੱਤਾ,ਪੰਚ ਗੁਰਪ੍ਰੀਤ ਸਿੰਘ, ਹਰਬੰਸ ਦਾਸ ਭੁੱਚੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਪ੍ਰੀਤ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਸ਼ਾਮ ਕੁਮਾਰ ਪੁੱਤਰ ਬਿਕਰਮ ਗੁਪਤਾ ਜੋ ਕੁਝ ਦਿਨਾਂ ਤੋਂ ਮਾਮੂਲੀ ਬਿਮਾਰ ਸੀ ਜਿਸ ਨੂੰ 12 ਅਕਤੂਬਰ ਸ਼ਾਮ ਨੂੰ ਇਲਾਜ ਲਈ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਤੁਰੰਤ ਹੀ ਪਟਿਆਲਾ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੇ ਰਾਤ ਨੂੰ ਕਰੀਬ 10 ਵਜੇ ਕੋਰੋਨਾ ਟੈਸਟ ਹੋਏ ਅਤੇ 7 ਵਜੇ ਸਵੇਰੇ ਡਾਕਟਰਾਂ ਨੇ ਕੋਰੋਨਾ ਪੋਜ਼ੇਟਿਵ ਕਰਾਰ ਦੇ ਦਿੱਤਾ ਅਤੇ ਕੋਰੋਨਾ ਪੋਜ਼ੇਟਿਵ ਕਰਾਰ ਦੇਣ ਤੋਂ ਕੁਝ ਘੰਟੇ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।ਪਿੰਡ ਵਾਸੀ ਕਹਿ ਰਹੇ ਸਨ ਕਿ ਸ਼ਾਮ ਕੁਮਾਰ ਬਿਲਕੁੱਲ ਤੰਦਰੁਸ਼ਤ ਆਪ ਚੱਲ ਕੇ ਪਟਿਆਲਾ ਗਿਆ ਸੀ ,
ਪਰ ਕੁੱਝ ਘੰਟੇ ਬਾਅਦ ਹੀ ਉਸ ਦੀ ਮੌਤ ਹੋ ਜਾਣਾ ਹਜਮ ਨਹੀਂ ਹੋ ਰਿਹਾ । ਉਨ੍ਹਾਂ ਕਿਹਾ ਕਿਹਾ ਕਿ ਕੋਰੋਨਾ ਦੀ ਆੜ ‘ਚ ਤੰਦਰੁਸਤ ਵਿਅਕਤੀਆਂ ਨੂੰ ਲਾਸ਼ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ਵ ਬੈਂਕ ਨੂੰ ਮੌਤਾਂ ਦੀ ਗਿਣਤੀ ਦਿਖਾ ਕੇ ਲੱਖਾਂ ਰੁਪਏ ਮੁਆਵਜਾ ਲੈ ਰਹੀ ਹੈ ਤੇ ਮੁਆਵਜੇ ਲਈ ਲੋਕਾਂ ਦੀ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ।ਪਿੰਡ ਦੇ ਲੋਕਾਂ ‘ਚ ਸਿਹਤ ਵਿਭਾਗ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕਾਫ਼ੀ ਰੋਸ ਦੇਖਣ ਨੂੰ ਮਿਲਿਆ | ਮ੍ਰਿਤਕ ਸ਼ਾਮ ਲਾਲ ਦੀ ਦੇਹ ਦਾ ਸਸਕਾਰ ਕਰਕੇ ਉਸ ਦੀਆਂ ਅਸਥੀਆਂ ਖੇਤ ਵਿੱਚ ਦੱਬ ਕੇ ਉੱਪਰ ਉਨ੍ਹਾਂ ਦੀ ਯਾਦ ‘ਚ ਅੰਬ ਦਾ ਬੂਟਾ ਲਗਾਇਆ ਗਿਆ ।
WhatsAppFacebookTwitterEmailShare

148 COMMENTS

LEAVE A REPLY

Please enter your comment!
Please enter your name here