ਸਦਰ ਬਜਾਰ ਇਲਾਕੇ ਦਾ ਹੈ ਕੋਰੋਨਾ ਪੌਜੇਟਿਵ ਨੌਜਵਾਨ
ਸੰਘੇੜਾ 19 ਜੂਨ  ਅਜਮੇਰ ਸਿੰਘ ਸਿੱਧੂ   ਸ਼ਹਿਰ ਦੇ ਸਦਰ ਬਾਜਾਰ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਉਣ ਨਾਲ ਇੱਕ ਵਾਰ ਫਿਰ ਸ਼ਹਿਰ ਚ, ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ
ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪੌਜੇਟਿਵ ਆਏ ਨੌਜਵਾਨ ਦੀ ਪੂਰੀ ਡਿਟੇਲ ਹਾਲੇ ਉਨ੍ਹਾਂ ਕੋਲ   ਲੁਧਿਆਣਾ ਹਸਪਤਾਲ ਤੋਂ ਜੁਬਾਨੀ ਮਿਲੀ ਹੈ। ਲਿਖਤੀ ਸੂਚਨਾ ਪ੍ਰਾਪਤ ਹੋਣ ਤੇ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸੰਪਰਕਾਂ ਦੇ ਵੇਰਵੇ ਸਿਹਤ ਵਿਭਾਗ ਦੀ ਟੀਮ ਇਕੱਠੇ ਕਰ ਰਹੀ ਹੈ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਡਰਨ ਦੀ ਬਜਾਏ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੌਜੇਟਿਵ ਨੌਜਵਾਨ ਮਰੀਜ਼ ਦਾ ਇਲਾਜ ਲੁਧਿਆਣਾ ਦੇ ਹਸਪਤਾਲ ਚ, ਜਾਰੀ ਹੈ।
WhatsAppFacebookTwitterEmailShare

110 COMMENTS

LEAVE A REPLY

Please enter your comment!
Please enter your name here