ਹੁਸ਼ਿਆਰਪੁਰ : ਅੱਜ ਦੇ ਦੌਰ ਵਿਚ ਅਮੀਰੀ ਤੇ ਗਰੀਬੀ ਦਾ ਪਾੜਾ ਅੱਜ ਵੀ ਕਿਤੇ ਨਾ ਕਿਤੇ ਕਾਇਮ ਦਿਖਾਈ ਦਿੰਦਾ ਹੈ। ਗਰੀਬ ਬੰਦੇ ਲਈ ਜਿਥੇ ਦੋ ਸਮੇਂ ਦੀ ਰੋਟੀ ਦਾ ਪ੍ਰਬੰਧ ਵੀ ਕਰਨਾ ਬਹੁਤ ਔਖਾ ਹੁੰਦਾ ਹੈ ਲੇਕਿਨ ਅਮੀਰ ਬੰਦੇ ਨੇ ਤਾਂ ਰੋਟੀ ਦੇ ਨਾਲ ਨਾਲ ਖਾਣ ਪੀਣ ਦੀਆਂ ਕਈ ਵਰੈਟੀਆਂ ਜਿਸ ਵਿਚ ਪੀਜ਼ਾ ਬਰਗਰ ਅਤੇ ਹੋਰ ਚੀਜ਼ਾ ਬਣਾ ਲਈਆਂ ਹਨ ਪਰੰਤੂ ਗਰੀਬ ਆਦਮੀ ਲਈ ਅੱਜ ਵੀ ਉਨਾਂ ਦੁਕਾਨਾਂ ਦੇ ਦਰਬਾਜੇ ਬੰਦ ਹੀ ਦਿਖਾਈ ਦਿੰਦੇ ਹਨ। ਪੈਸੇ ਨਾ ਹੋਣ ਦੇ ਕਾਰਨ ਗਰੀਬਾਂ ਦੇ ਬੱਚੇ ਵਿਚਾਰੇ ਦੁਕਾਨਾਂ ਦੇ ਬਾਹਰ ਦੇ ਦਰਵਾਜ਼ੇ ਦੇ ਕੋਲ ਬੈਠ ਹੁੰਦੇ ਹਨ ਅਤੇ ਕਿਤੇ ਨਾ ਕਿਤੇ ਇਹੋ ਹੀ ਦਿਲ ਵਿਚੋਂ ਅਵਾਜ ਆਉਂਦੀ ਹੈ ਕਿ ਰੱਬਾ ਸਾਡੀ ਕਿਸਮਤ ’ਵੀ ਲਿਖਿਆ ਕਿਤੇ ਪੀਜ਼ਾ ਤੇ ਬਰਗਰ।