ਸ਼ੇਰਪੁਰ, 28 ਅਪ੍ਰੈਲ (ਰਵਿੰਦਰ ਗਰਗ ਘਨੌਰ) ” ਮੈਂ ਵੀ ਹਰਜੀਤ ਸਿੰਘ ” ਦੇ ਸਲੋਗਨ ਤਹਿਤ ਅੱਜ ਪੰਜਾਬ ਪੁਲਿਸ ਵੱਲੋਂ ਆਪਣੀਆਂ ਨੇਮ ਪਲੇਟਾਂ ਉੱਪਰ ਹਰਜੀਤ ਸਿੰਘ ਲਿਖ ਕੇ ਲਗਾਇਆ ਗਿਆ, ਇਹ ਹੁਕਮ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਸਮੂਹ ਪੰਜਾਬ ਪੁਲਸ ਨੂੰ ਕੀਤੇ ਗਏ ਸਨ ਕਿ ਅੱਜ ਦੇ ਦਿਨ ਹਰ ਪੁਲਿਸ ਮੁਲਾਜਮ ਆਪਣੀ ਵਰਦੀ ਤੇ ਨੇਮ ਪਲੇਟ ਉੱਪਰ ਹਰਜੀਤ ਸਿੰਘ ਲਿਖ ਕੇ ਲਗਾਏਗਾ। ਥਾਣਾ ਸ਼ੇਰਪੁਰ ਦੀ ਪੁਲਿਸ ਵੱਲੋਂ ਵੀ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਨੇਮ ਪਲੇਟਾਂ ਤੇ ਹਰਜੀਤ ਸਿੰਘ ਲਿਖਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਮੂਹ ਪੰਜਾਬ ਪੁਲਿਸ ਸਲਾਮ ਕਰਦੀ ਹੈ ਕਿਉਂਕਿ ਭਾਵੇਂ ਨਿਹੰਗਾਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਸੀ ਪਰ ਉਸ ਨੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਇੱਕ ਸਿਆਣੇ ਪੁਲਿਸ ਮੁਲਾਜ਼ਮ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਦਲੇਰੀ ਨੂੰ ਵੀ ਸਲਾਮ ਹੈ ਅਤੇ ਅੱਜ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਦੀ ਇਨ-ਬਿਨ ਪਾਲਣਾ ਕਰਦੇ ਹੋਏ ਇੱਕ ਸਮਾਜਿਕ ਸੇਧ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਏਐੱਸਆਈ ਰਾਜਵਿੰਦਰ ਸਿੰਘ, ਏਐੱਸਆਈ ਓਂਕਾਰ ਸਿੰਘ, ਏਐੱਸਆਈ ਸ਼ਿਵਰਾਮ, ਹੌਲਦਾਰ ਗੁਰਸੇਵਕ ਸਿੰਘ, ਜਸਵੀਰ ਸਿੰਘ ਦੀਦਾਰਗੜ੍ਹ, ਹੌਲਦਾਰ ਬਲਜਿੰਦਰ ਸਿੰਘ ਲੰਡਾ, ਗੁਰਮੇਲ ਸਿੰਘ, ਮਹਿਲਾ ਪੁਲੀਸ ਕਾਂਸਟੇਬਲ ਸੁਰਿੰਦਰ ਕੌਰ, ਭੋਲੀ ਕੌਰ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ ਘਨੌਰ, ਪੀਐਚਜੀ ਪ੍ਰਗਟ ਸਿੰਘ, ਪੀਐਚਜੀ ਕੁਲਵੰਤ ਸਿੰਘ ਤੋਂ ਇਲਾਵਾ ਸੇਵਾਦਾਰ ਬੰਤ ਸਿੰਘ ਵੀ ‘ਹਰਜੀਤ ਸਿੰਘ’ ਦੀ ਪਲੇਟ ਲਗਾ ਕੇ ਹਾਜ਼ਰ ਸਨ।

WhatsAppFacebookTwitterEmailShare

83 COMMENTS

LEAVE A REPLY

Please enter your comment!
Please enter your name here