ਭਾਰਤ ਵਿੱਚ ਕਰੋਨਾ ਵਾਇਰਸ ਦੀ ਚੈਨ ਦਾ ਟੁੱਟਣਾ ਸੰਭਵ ਹੈ ਪ੍ਰੰਤੂ ਭ੍ਰਿਸ਼ਟਾਚਾਰ ਦੀ ਚੈਨ ਦਾ ਟੁੱਟਣਾ ਨਾ ਮੁਮਕਿਨ

 ਮੁਹਾਲੀ( ਮਦਨ ਸ਼ਰਮਾ):-ਸਾਰੀ ਦੁਨੀਆਂ ਦੇ ਨਾਲ ਨਾਲ ਭਾਰਤ ਵੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਇਆ ਹੋਇਆ ਹੈ ਜਿਸ ਦੀ ਚੈਨ ਨੂੰ ਸਰਕਾਰਾਂ ਵੱਲੋਂ ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਫੀ ਹੱਦ ਤੱਕ ਕਾਮਯਾਬੀ ਵੀ ਹਾਸਲ ਹੋ ਰਹੀ ਹੈ | ਇਸ ਮਹਾਂਮਾਰੀ ਦਾ ਭਾਰਤ ਵਿੱਚੋਂ ਪੂਰਨ ਤੌਰ ਤੇ ਖਾਤਮਾ ਵੀ ਹੋਣਾ ਸੰਭਵ ਹੈ | ਇਹ ਬਿਮਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਪੂਰਨ ਤੌਰ ਤੇ ਲੋਕ ਡਾਨ ਕਰਕੇ ਕਰਫਿਊ ਵੀ ਲਗਾਇਆ ਗਿਆ ਹੈ ਪ੍ਰੰਤੂ ਪਿਛਲੇ 70 ਸਾਲਾਂ ਤੋਂ ਜੋ ਭ੍ਰਿਸ਼ਟਾਚਾਰ ਦਾ ਕੀੜਾ ਭਾਰਤ ਵਾਸੀਆਂ ਦੇ ਦਿਲੋ ਦਿਮਾਗ ਵਿੱਚ ਵੜ ਕੇ ਦੇਸ਼ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਉਸ ਦੀ ਚੇਨ ਨੂੰ ਤੋੜ ਪਾਉਣਾ ਸੂਬਾ ਸਰਕਾਰਾਂ ਜਾਂ ਭਾਰਤ ਸਰਕਾਰ ਦੀਆਂ ਹਦਇਤਾਂ ਜਾਂ ਹੁਕਮ ਨਾਲ ਕਦੇ ਵੀ ਇਸ ਦੀ ਚੈਨ ਨੂੰ ਤੋੜਨਾ ਮੁਮਕਿਨ ਹੈ ਕਿਉਂਕਿ ਜਿੱਥੇ ਪੂਰੀ ਦੁਨੀਆ ਦੇ ਨਾਲ ਨਾਲ ਭਾਰਤ ਦੇਸ਼ ਦੇ ਹਰ ਸੂਬੇ, ਜ਼ਿਲ੍ਹੇ, ਬਲਾਕ, ਸ਼ਹਿਰ, ਕਸਬੇ ਤੇ ਹਰ ਪਿੰਡ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਹਰ ਕਾਰੋਬਾਰ ਠੱਪ ਪਿਆ ਹੈ ਤੇ ਕਰੋਨਾ ਵਾਇਰਸ ਦਾ ਭਾਰੀ ਸੰਕਟ ਛਾਇਆ ਹੋਇਆ ਹੈ ਪ੍ਰੰਤੂ ਉੱਥੇ ਕਰਿਆਨਾ ਸਟੋਰਾਂ ਵਾਲੇ ਹਰ ਚੀਜ਼ ਨੂੰ ਦੁੱਗਣੇ ਰੇਟਾਂ ਤੇ ਵੇਚ ਕੇ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਹਨ ਤੇ ਹਰ ਚੀਜ਼ ਪਿੱਛੋਂ ਹੀ ਮਹਿੰਗੀ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਆਮ ਜਨਤਾ ਨੂੰ ਲੁੱਟਣ ਤੇ ਲੱਗੇ ਹੋਏ ਹਨ | ਜੇਕਰ ਕੋਈ ਵਿਅਕਤੀ ਇਸ ਦਾ ਵਿਰੋਧ ਕਰਦਾ ਹੈ ਤਾਂ ਕਰਿਆਨਾ ਸਟੋਰਾਂ ਵਾਲੇ ਉਸ ਨੂੰ  ਸਾਮਾਨ ਦੇਣ ਤੋਂ ਹੀ ਇਨਕਾਰ ਕਰ ਦਿੰਦੇ ਹਨ |ਭਰੋਸੇਯੋਗ ਸੂਤਰਾਂ ਮੁਤਾਬਕ ਇਕੱਠੀ ਕੀਤੀ ਜਾਣਕਾਰੀ ਦੇ ਮੁਤਾਬਕ ਡੇਰਾਬਸੀ ਦੇ ਕੁੱਝ ਕਰਿਆਨਾ ਸਟੋਰਾਂ ਜਿਵੇਂ ਨਿਊ ਫੈਂਸੀ ਕਰਿਆਨਾ ਸਟੋਰ, ਵਿਨੀਤ ਅਰੋੜਾ ਕਰਿਆਨਾ ਸਟੋਰ, ਮਹਿੰਦਰੂ ਡਿਪਾਰਟਮੈਂਟ ਸਟੋਰ ਅਤੇ ਵਿਨੋਦ ਕਰਿਆਨਾ ਸਟੋਰ ਤੋਂ ਸਾਮਾਨ ਲੈਣ ਮਗਰੋਂ ਆਪ ਹੀ ਸਾਹਮਣੇ ਆ ਰਹੀ ਹੈ ਤੇ ਬਾਕੀ ਰਹਿੰਦੇ ਕਰਿਆਨਾ ਸਟੋਰਾਂ ਤੋਂ ਵੀ ਆਮ ਪਬਲਿਕ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ | ਜਦੋਂ ਇਸ ਬਾਰੇ ਨਿਊ ਫੈਂਸੀ ਸਟੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਮੇਰੀ ਦੁਕਾਨ ਤੇ ਇੱਕ ਹੀ ਗਾਹਕ ਇਹੋ ਜਿਹਾ ਆਇਆ ਹੈ ਜਿਸ ਨੇ ਸਾਮਾਨ ਲੈਣ ਵਿੱਚ ਵਿਰੋਧ ਜਤਾਇਆ ਹੈ ਅਤੇ ਬਾਕੀਆਂ ਨਾਲ ਗੱਲ ਕਰਨ  ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ| ਪ੍ਰਸ਼ਾਸਨ ਦੁਆਰਾ ਵੀ ਇਨ੍ਹਾਂ ਲੋਕਾਂ ਤੇ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਜਦੋਂ ਇਹ ਸਾਰੀ ਗੱਲ ਬਾਰੇ ਡੇਰਾ ਬੱਸੀ ਨੈਬ ਤਹਿਸੀਲਦਾਰ ਜਸਵੀਰ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਵਾਰ ਵਾਰ ਕਾਲ ਕਰਨ ਤੇ ਆਪਣਾ ਮੋਬਾਇਲ ਹੀ ਨਹੀਂ ਚੁੱਕਿਆ |

6 thoughts on “ਭਾਰਤ ਵਿੱਚ ਕਰੋਨਾ ਵਾਇਰਸ ਦੀ ਚੈਨ ਦਾ ਟੁੱਟਣਾ ਸੰਭਵ ਹੈ ਪ੍ਰੰਤੂ ਭ੍ਰਿਸ਼ਟਾਚਾਰ ਦੀ ਚੈਨ ਦਾ ਟੁੱਟਣਾ ਨਾ ਮੁਮਕਿਨ

  1. The most difficult thing is the decision to act, the rest is merely tenacity. (En zor şey harekete geçme kararıı vermektir, geriye kalan ise sadece azimdir.) – Amelia Earhart

Leave a Reply

Your email address will not be published. Required fields are marked *