ਧੂਰੀ , (ਧਰਮਵੀਰ ਸਿੰਘ) ਅੱਜ ਦੇ ਕਰੋਨਾ ਵਾਇਰਸ ਜਿਹੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਸਰਕਾਰ ਆਮ ਲੋਕਾਂ ਨੂੰ ਰਾਸ਼ਨ ਪਾਣੀ ਤੇ ਪੁਲਿਸ ਦੀ ਕੁੱਟ ਵਿੱਚ ਹੀ ਉਲਝਾ ਕੇ ਆਪਣੀਆਂ ਨਾਕਾਮੀਆਂ ਲੁਕੋਣ ਦੀ ਕੋਸਿਸ਼ ਕਰ ਰਹੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਜਸਵਿੰਦਰ ਸਿੰਘ ਰਿਖੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ।  ਓਹਨਾ ਅੱਗੇ ਕਿਹਾ ਕਿ ਪੂਰੇ ਪੰਜਾਬ ਦੀ ਸਿਹਤ ਸੁਰੱਖਿਆ ਰੱਬ ਆਸਰੇ ਹੈ । ਪੂਰੇ ਪੰਜਾਬ ਵਿੱਚ ਕਰੋਨਾ ਵਾਇਰਸ ਲਈ ਸਭ ਤੋਂ ਜਰੂਰੀ ਵੈਂਟਿਲੇਟਰ ਦੀ ਗਿਣਤੀ ਮਹਿਜ 290 ਹੈ । ਜੋ ਕਿ ਅੱਜ ਦੇ ਹਾਲਾਤਾਂ ਦੇ ਮੱਦੇਨਜ਼ਰ ਨਾ ਮਾਤਰ ਹੈ । ਕੁਝ ਜਿਲ੍ਹੇ ਤਾਂ ਐਵੇਂ ਦੇ ਵੀ ਹਨ ਜਿੱਥੇ ਪੂਰੇ ਜਿਲ੍ਹੇ ਵਿੱਚ ਇੱਕ ਵੀ ਵੈਂਟਿਲੈਟਰ ਉਪਲੱਭਦ ਨਹੀਂ ਹੈ । ਇਹਨਾਂ ਵਿਚੋਂ ਹੀ ਇੱਕ ਲੋਕ ਸਭਾ ਹਲਕਾ ਸੰਗਰੂਰ ਹੈ ਜਿਥੋਂ 2 ਐਮ ਪੀ , 3 ਕੈਬਨਿਟ ਮੰਤਰੀ , 6 ਐਮ ਐਲ ਏ ਹੋਣ ਦੇ ਬਾਵਜੂਦ ਵੀ ਵੈਂਟਿਲੈਟਰ ਤੋਂ ਵਾਂਝਾ ਹੈ । ਰੱਬ ਨਾ ਕਰੇ ਕਿਤੇ ਕਰੋਨਾ ਵਾਇਰਸ ਫੈਲ ਜਾਂਦਾ ਹੈ ਤਾਂ ਸਰਕਾਰ ਕੋਲ ਇਹਦੀ ਰੋਕਥਾਮ ਲਈ ਕੋਈ ਵੀ ਢੁਕਮੇ ਇਤੰਜ਼ਾਮ ਨਹੀਂ ਹਨ । ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਦੋਨੋ ਐਮ ਪੀ ਆਪਣੇ ਫੰਡ ਵਿੱਚੋਂ 10-10 ਕਰੋੜ ਤੁਰੰਤ ਸਿਹਤ ਸੰਭਾਲ ਲਈ ਜਾਰੀ ਕਰਨੇ ਚਾਹੀਦੇ ਹਨ । ਹੁਣ ਤੱਕ ਦੀਆਂ ਸਰਕਾਰਾਂ ਨੇ  ਸਿਹਤ ਤੇ ਸਿੱਖਿਆ ਲਈ ਗਰਾਊਂਡ ਤੇ ਕੋਈ ਕੰਮ ਨਹੀਂ ਕੀਤਾ । ਸਾਡੇ ਤਾਂ ਭਾਰਤ ਵਿੱਚ ਇਲਾਜ਼ ਕਰਨ ਵਾਲੇ ਡਾਕਟਰਾਂ ਕੋਲ ਵੀ ਆਪਣੇ ਬਚਾ ਲਈ ਕੋਈ ਪੁੱਖਤਾ ਜਰੂਰੀ ਵਸਤਾਂ ਨਹੀਂ ਹਨ । ਪਰ 3000 ਕਰੋੜ ਲਾ ਕੇ ਮੂਰਤੀਆਂ ਬਣਾਉਣ ਲਈ ਵਾਧੂ ਪੈਸਾ ਹੈ । ਵੈਂਟਿਲੈਟਰ ਖਰੀਦਣ ਲਈ ਪੈਸਾ ਨਹੀਂ । 30 ਹਸਪਤਾਲ ਬਣਾਉਣ ਦੀ ਥਾਂ ਇੱਕ ਮੂਰਤੀ ਬਣਾਉਣਾ ਜਿਆਦਾ ਜਰੂਰੀ ਸੀ । ਇਹ ਲੀਡਰਾਂ ਨੂੰ ਚੁਣਦੀ ਆ ਸਾਡੀ ਜਨਤਾ ਜਿੰਨਾ ਲਈ ਆਮ ਲੋਕਾਂ ਦੀ ਸਿਹਤ ਨਾਲੋਂ ਮੂਰਤੀਆਂ ਬਣਾਉਣੀਆਂ ਜਿਆਦਾ ਜਰੂਰੀ ਹਨ ।

Attachments area
WhatsAppFacebookTwitterEmailShare

LEAVE A REPLY

Please enter your comment!
Please enter your name here