ਭਾਦਸੋ8ਜੂਨ(ਗੁਰਦੀਪ ਟਿਵਾਣਾ)ਨਜਦੀਕ ਪੈਦੇ ਪਿੰਡ ਖਨੌੜਾ ਵਿਖੇ ਹਰ ਹਫਤਾਵਾਰੀ ਨੂੰ ਬਾਬਾ ਖ਼ਿਆਲੀ ਦਾਸ ਜੀ ਡੇਰੇ ਅਤੇ ਹਲਕਾ ਨਾਭਾ ਅਤੇ ਭਾਦਸੋ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਾਂਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਵਲੋ ਆਪਣੇ ਇਲਾਕੇ  ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਕੇ ਕਿ ਉਨ੍ਹਾਂ ਦਾ ਮੌਕੇ ਤੇ ਹੱਲ ਕਰਵਾਉਂਦੇ ਹਨ।ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ ਵਲੋਂ ਤਿਖੇ ਸ਼ਬਦਾ ਨਾਲ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਕਿਸਾਨਾ ਨੂੰ ਖੁੱਡੇ ਲਾਇਨ ਲਾਉਣ ਦੇ ਲਈ ਜੋ ਪਿਛਲੀ ਦਿਨੀਂ ਆਰਡੀਨੈਂਸ ਜਾਰੀ ਕੀਤਾ ਹੈ।ਉਸ ਨਾਲ ਦੁਨੀਆਂ ਭਰ ਵਿੱਚ ਮੰਨਿਆ ਪ੍ਰਮੰਨਿਆ ਅਰਬਾਂ ਰੁਪਏ ਨਾਲ ਤਿਆਰ ਕੀਤਾ।ਇਹ ਸਾਰਾ ਢਾਂਚਾ ਤਹਿਸ਼ਨਹਿਸ ਹੋ ਕਿ ਰਹਿ ਜਾਵੇਗਾ।ਉਨ੍ਹਾਂ ਕਿਹਾ ਕਿ ਆੜ੍ਹਤੀਆ,ਮੁਨੀਮ,ਪੱਲੇਦਾਰ ਸਮੇਤ ਇਸ ਖਿੱਤੇ ਨਾਲ ਜੁੜੇ ਹੋਰ ਲੋਕ ਵਿਹਲੇ ਹੋ ਜਾਣਗੇ।ਇਸ ਮੌਕੇ ਮਹੰਤ ਖਨੌੜਾ ਨੇ ਕਿਹਾ ਵਪਾਰੀ ਕਿਸਾਨਾਂ ਦੀ ਫਸ਼ਲ ਖਰੀਦ ਕੇ ਆਪਣੀ ਮਰਜੀ ਅਨੁਸਾਰ ਸਟਾਕ ਕਰ ਲਵੇਗਾ।ਅਤੇ ਫਿਰ ਆਪਣੀ ਮਰਜੀ ਦੇ ਭਾਅ ਵੇਚ ਕੇ ਉਸਦੀ ਲੁੱਟ ਕਰੇਗਾ।ਇਸ ਮੌਕੇ ਉਨ੍ਹਾਂ ਨਾਲ ਕਿਸਾਨ ਮੰਚ ਕਲੱਬ ਦੇ ਚੇਅਰਮੈਨ ਸੁਖਵੀਰ ਸਿੰਘ ਪੰਧੇਰ,ਸਰਪੰਚ ਹਰਬੰਸ ਸਿੰਘ ਰੈਸ਼ਲ,ਸਰਪੰਚ ਨੇਤਰ ਸਿੰਘ ਘੁੰਡਰ,ਜਤਿੰਦਰ ਸਿੰਘ ਬੰਟੀ ਸਿੱਧੂ,ਸਰਪੰਚ ਗੁਰਦੀਪ ਸਿੰਘ ਹੱਲੋਤਾਲੀ,ਸਰਪੰਚ ਕਸ਼ਮੀਰ ਸਿੰਘ ਰਾਮਪੁਰ ਸਾਹੀਵਾਲ,ਪੰਚ ਸਵਰਨ ਸਿੰਘ ਖਨੌੜਾ,ਪੰਚ ਸੁਖਦੇਵ ਸਿੰਘ ਚੇਹਿਲ,ਪੰਚ ਜਸਵਿੰਦਰ ਸਿੰਘ ਗੋਲਾ,ਲਾਭ ਸਿੰਘ  ਨਿਰਵਾਲ,ਗੁਰਬਿੰਦਰ ਸਿੰਘ ਭੜੀ ਪਨੈਚਾ,ਹਰਪ੍ਰੀਤ ਸਿੰਘ ਖਨੌੜਾ,ਅਮਰੀਕ ਸਿੰਘ ਸੁਆਮੀ,ਗੁਰਮੀਤ ਸਿੰਘ ਟਿਵਾਣਾ ਆਦਿ ਹਾਜਰ ਸਨ

WhatsAppFacebookTwitterEmailShare

LEAVE A REPLY

Please enter your comment!
Please enter your name here