ਸ਼ਾਹਕੋਟ,7 ਸਤੰਬਰ ( LBS NEWS  ) ਪੀ ਡਬਲਿਓ ਡੀ ,ਜਲ ਸਪਲਾਈ ਅਤੇ ਸੈਨੀਟੇਸ਼ਨ, ਡਰੇਨਜ਼ , ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਮਾਤਾ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ। ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੀ ਜਥੇਬੰਦੀ ਨਾਲ ਹਾਰਦਿਕ ਸੰਵੇਦਨਾ ਦਾ ਇਜ਼ਹਾਰ ਕੀਤਾ। ਇਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਮਾਤਾ ਦਾ ਠੇਕਾ ਕਾਮਿਆਂ ਦੀ ਜਥੇਬੰਦੀ ਉਸਾਰਨ ,  ਸੰਘਰਸ਼ਾਂ ਵਿੱਚ ਪਰਿਵਾਰਾਂ ਦੀ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਸੀ। ਜਥੇਬੰਦੀ ਦੇ  ਸ਼ੁਰੂਆਤੀ  ਦੌਰਾਨ ਸੂਬਾ ਪ੍ਰਧਾਨ ਨਾਲ ਇਕੱਲੀ ਹੀ ਸੰਘਰਸ਼ਾਂ ਚ ਸ਼ਾਮਿਲ ਹੁੰਦੀ ਸੀ। ਅੱਤ ਦੀ ਗਰੀਬੀ ਹਾਲਤ ਵਿੱਚ ਜਿੱਥੇ ਸੂਬਾ ਪ੍ਰਧਾਨ ਨੂੰ ਸਮੁੱਚੇ ਠੇਕਾ ਕਾਮਿਆਂ ਨੂੰ ਪਾਵਰਕੌਮ ਦੇ ਵਿੱਚ ਰੈਗੂਲਰ ਕਰਵਾਉਣ ਲਈ ਘਰੋਂ ਪੂਰਾ ਸਹਿਯੋਗ ਦਿੰਦੀ ਸੀ। ਉੱਥੇ ਆਪਣੇ ਨੇਤਰਹੀਣ ਪਤੀ ਦੀ ਵੀ ਦੇਖਭਾਲ ਕਰਦੀ ਸੀ ।ਅੱਜ ਜਦੋਂ ਠੇਕਾ ਕਾਮੇ ਹਾਕਮਾਂ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਰੁਜ਼ਗਾਰ ਬਚਾਉਣ ਲਈ ਸੰਘਰਸ਼ਾਂ ਦੇ ਮੈਦਾਨਾਂ ਵਿੱਚ  ਪਰਿਵਾਰਾਂ ਸਮੇਤ ਡਟੇ ਹੋਏ ਹਨ ।ਉਸ ਸਮੇਂ ਇੱਕ ਸੰਘਰਸ਼ਸ਼ੀਲ ਮਾਂ ਦਾ ਸਦੀਵੀ ਵਿਛੋੜਾ ਦੇ ਜਾਣ ਨਾਲ  ਸਮੁੱਚੇ ਠੇਕਾ ਕਾਮਿਆਂ ਲਈ ਬਹੁਤ ਵੱਡਾ ਘਾਟਾ ਪਿਆ ਹੈ।
ਕੈਪਸਨ:ਜਥੇਬੰਦੀ ਦੇ ਆਗੂ ਮਲਾਗਰ ਸਿੰਘ ਖਮਾਣੋਂ,ਜਸਵੀਰ ਸਿੰਘ ਸ਼ੀਰਾ
LOK BHALAI DA SUNEHA
WhatsAppFacebookTwitterEmailShare

LEAVE A REPLY

Please enter your comment!
Please enter your name here