ਜਲਾਲਾਬਾਦ,19ਸਤੰਬਰ (ਭਗਵਾਨ ਸਹਿਗਲ  )-ਸਿੱਖਿਆ ਦੇ ਖੇਂਤਰ ‘ਚ  ਸ਼ਾਨਦਾਰ ਸੇਵਾਵਾਂ ਨਿਭਾ ਰਹੇ ਜਲਾਲਾਬਾਦ ਦੇ ਪ੍ਰੈਪ ਅਵਾਰਡੀ ਅਧਿਆਪਕ ਵਿਨੇ ਸ਼ਰਮਾ ਬਲਾਕ ਗੁਰੂਹਰਸਹਾਏ ਦੇ ਪਿੰਡ  ਮੇਘਾ ਰਾਏ ਉਤਾੜ ਦੇ ਸੈਂਟਰ ਵਿਖੇ ਮੁੱਖ ਅਧਿਆਪਕ ਵਜ਼ੋਂ ਤੈਨਾਤ ਹਨ। ਬੀਤੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਮੋਨਬੱਲ ਨੂੰ ਉਚਾ ਚੁੱਕਣ ਲਈ ਚੰਗੀਆਂ ਸੇਵਾਵਾ ਦੇਣ ਦੇ ਬਦਲੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਪ੍ਰੈਪ ਅਵਾਰਡੀ ਵਿਨੇ ਸ਼ਰਮਾ ਨੂੰ  ਪ੍ਰਸੰਸਾ ਪੱਤਰ ਦੇ ਕੇ ਸਨਾਮਾਨਿਤ ਕੀਤਾ ਗਿਆ ਹੈ।
ਪ੍ਰਾਪਤ ਜਾਣਾਕਰੀ ਦੇ ਅਨੁਸਾਰ  ਵਿਨੇ ਸ਼ਰਮਾ ਵਲੋਂ ਆਪਣੇ ਕਲਸਟਰ ਅਧੀਨ ਪੈਂਦੇ ਸਕੂਲ ਮਾਦੀ ਕੇ , ਚੱਕ ਕੰਧੇ ਸ਼ਾਹ, ਝੁੱਗੇ ਸੰਤਾ ਸਿੰਘ, ਆਤੂ ਵਾਲਾ ਹਿਠਾੜ ਆਦਿ ਪਿੰਡਾਂ ‘ਚ ਦਾਖਲਾ ਰੈਲੀਆਂ ਦਾ ਆਯੋਜਨ ਕੀਤਾ ਗਿਆ। ਇਸਤੋਂ ਇਲਾਵਾ ਸੈਂਟਰ ਅਧੀਨ ਪੜ•ਦੇ ਸਮੂÂ ਬੱਚਿਆਂ ਨੂੰ ਸਟੇਸ਼ਨਰੀ ਵੰਡਣਾ, ਪੰਜਾਬ ਪ੍ਰਾਪਤ ਸਰਵੇਖਣ 2020 ਦੁਆਰਾ ਕੀਤੇ ਗਏ ਸ਼ਲਾਘਾਯੋਗ ਕੰਕ ਹਨ। ਪ੍ਰੈਪ ਅਵਾਰਡੀ ਅਧਿਆਪਕ ਵਿਨੇ ਸ਼ਰਮਾ ਪਿੰਡਾਂ ਦੀਆਂ ਪਚਾਇਤਾਂ ਨਾਲ ਮੀਟਿੰਗਾਂ ਕਰ ਕੇ ਸਕੂਲਾਂ ਨੂੰ ਸਮਾਰਟ ਬਣਾਉਣ ‘ਚ ਵੀ ਅਹਿਮ ਭੂਮਿਕਾ ਰਹੀ ਹੈ ਅਤੇ ਇਸਦੇ ਨਾਲ ਵੱਖ-ਵੱਖ ਅਧਿਕਾਰੀਆਂ ਪਾਸੋ 35 ਤੋ ਵੱਧ ਸਨਮਾਨ ਹਾਸਲ  ਕਰ ਚੁੱਕੇ ਹਨ।
WhatsAppFacebookTwitterEmailShare

LEAVE A REPLY

Please enter your comment!
Please enter your name here