ਜੰਡਿਆਲਾ ਗੁਰੂ 16 ਅਪ੍ਰੈਲ (ਵਰੁਣ ਸੋਨੀ)
 ਜੰਡਿਆਲਾ ਗੁਰੂ ਨੇੜੇ ਪਿੰਡ ਠਠਿਆ  ਵਿੱਚ ਰਾਤ ਕਰੀਬ 11:30  ਵਜੇ ਇੱਕ ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਇੱਕ ਮੋਟਰਸਾਈਕਲ, ਇੱਕ ਫਰਿੱਜ ਅਤੇ ਘਰੇਲੂ ਸਮਾਨ ਅਤੇ ਕੱਪੜੇ, ਇੱਕ ਬਿਜਲੀ ਦਾ ਮੀਟਰ ਵੀ ਸੜ ਕੇ ਸੁਆਹ ਹੋ ਗਿਆ ਅਤੇ ਕੁਝ  ਨਕਦ ਪੈਸੇ ਵੀ ਅੱਗ ਦੇ ਹਵਾਲੇ ਹੋ ਗਿਆ।ਆਸ ਪਾਸ ਦੇ ਲੋਕਾਂ  ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਪਰੰਤੂ   ਹਰਦੇਵ ਸਿੰਘ ਨਾਮਕ ਵਿਅਕਤੀ ਅੱਗ’ ਤੇ ਕਾਬੂ ਪਾਉਂਦਾ ਹੋਇਆ ਬੁਰੀ ਤਰਾਂ ਝੁਲਸ ਗਿਆ।ਜਿਸ ਨੂੰ ਸਰਕਾਰੀ ਹਸਪਤਾਲ ਮਾਨਾਵਾਲਾ ਵਿਖੇ ਭਰਤੀ ਕਰਵਾਇਆ ਗਿਆ।
 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਘਰ ਦੀਆਂ ਸਾਰੀਆਂ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਸਨ ਅਤੇ ਲੋਕਡਾਉਣ ਕਾਰਨ ਉਨ੍ਹਾਂ ਕੋਲ ਜੋ ਪੈਸਾ ਇਕੱਠਾ ਹੋਇਆ ਸੀ ਉਹ ਵੀ ਅੱਗ ਦੇ ਹਵਾਲੇ ਹੋ ਗਿਆ  ਅਤੇ ਅੰਤ ਵਿੱਚ ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾ  ਤੋਂ ਮੰਗ ਕੀਤੀ ਕੀ ਇਸ ਮੁਸ਼ਕਿਲ ਘੜੀ ਵਿਚ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੇਰਾ ਗੁਜ਼ਾਰਾ ਸਹੀ ਢੰਗ ਨਾਲ ਹੋ ਸਕੇ।
WhatsAppFacebookTwitterEmailShare

LEAVE A REPLY

Please enter your comment!
Please enter your name here