ਭਾਦਸੋ 16 ਅਪ੍ਰੈਲ(ਗੁਰਦੀਪ ਟਿਵਾਣਾ)
ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਫੈਲਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ।ਇਸ ਬਿਮਾਰੀ ਨੂੰ ਅਸੀ ਆਪਣੇ ਘਰਾ ਵਿਚ ਬੈਠ ਕੇ ਮਾਰ ਸਕਦੇ ਹਾਂ।ਇਹ ਸਾਰੀਆਂ ਗੱਲ੍ਹਾਂ ਪ੍ਰਗਟਾਵਾਂ ਨੇਤਰ ਸਿੰਘ ਸਰਪੰਚ ਘੁੰਡਰ ਨੇ ਅੱਜ ਆਪਣੇ ਜੱਦੀ ਪਿੰਡ ਘੁੰਡਰ ਦੇ ਸਕੂਲ ਵਿਚ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤੀਆ।ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਸਾਡੇ ਨਾਭੇ ਹਲਕੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ ਅਤੇ ਕਾਂਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੋੜਾ ਨੇ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਘੁੰਡਰ ਵਲੋ 83ਦੇ ਕਰੀਬ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਉਨ੍ਹਾਂ ਕਿਹਾ ਸਾਡੇ ਪਿੰਡ ਜਿਹੜੇ ਲੋੜਵੰਦ ਪਰਿਵਾਰ ਨੂੰ ਅਜੇ ਤੱਕ ਨਹੀ ਰਾਸ਼ਨ ਪੁੱਜਾ ਤਾਂ ਉਹ ਆਪਣੇ ਵਾਰਡ ਦੇ ਪੰਚਾਇਤ ਮੈਬਰ ਨੂੰ ਦੱਸ ਕਿ ਸਾਥੋ ਲੈ ਸਕਦੇ ਹਨ।ਇਸ ਮੌਕੇ ਉਨ੍ਹਾਂ ਦੇ ਸਾਥੀ ਨਾਜਰ ਸਿੰਘ ਘੁੰਡਰ ਅਤੇ ਪੰਚ ਕੁਲਦੀਪ ਸਿੰਘ,ਪੰਚ ਜਸਵੀਰ ਕੌਰ,ਪੰਚ ਚਰਨਜੀਤ ਸਿੰਘ ਸਿੰਘ,ਪੰਚ ਕੁਲਦੀਪ ਕੌਰ ਨਾਲ ਹਾਜਰ ਸਨ।

WhatsAppFacebookTwitterEmailShare

LEAVE A REPLY

Please enter your comment!
Please enter your name here