ਮਹਿਲ ਕਲਾਂ 28 ਨਵੰਬਰ (ਗੁਰਸੇਵਕ ਸਿੰਘ ਸਹੋਤਾ)– ਇਸ ਵੇਲੇ ਦੀ ਵੱਡੀ ਖ਼ਬਰ ਹਰਿਆਣਾ ਦੇ ਸ਼ਹਿਰ ਭਿਵਾਨੀ ਤੋਂ ਆ ਰਹੀ ਹੈ, ਜਿੱਥੇ ਕਿਸਾਨ ਸੰਘਰਸ਼ ਦੌਰਾਨ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਧੰਨਾ ਸਿੰਘ (35) ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਮੌਕੇ ਤੋਂ ਕਿਸਾਨ ਆਗੂ ਸੁਖਦੀਪ ਸਿੰਘ ਗਿੱਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨੌਜਵਾਨ ਧੰਨਾ ਸਿੰਘ ਟਰੈਕਟਰ ਦੇ ਇਕ ਪਾਸੇ ਬੈਠ ਕੇ ਦਿੱਲੀ ਵੱਲ ਕੂਚ ਕਰ ਰਿਹਾ ਸੀ ਕਿ ਰਸਤੇ ‘ਚ ਖੱਟਰ ਸਰਕਾਰ ਵਲੋਂ ਲਾਈਆਂ ਰੋਕਾਂ ਨਾਲ ਟਰੈਟਰ ਟਕਰਾਉਣ ਕਾਰਨ ਉਹ ਟਰੈਕਰ ਤੋਂ ਬੁੜਕ ਕੇ ਹੇਠਾਂ ਆ ਡਿੱਗਿਆ ਅਤੇ ਪਿਛਲੇ ਪਾਸਿਓਂ ਆ ਰਹੇ ਟਰਾਲੇ ਦੀ ਲਪੇਟ ‘ਚ ਆ ਗਿਆ। ਟਰਾਲੇ ਦਾ ਟਾਇਰ ਇਸ ਨੌਜਵਾਨ ਦੇ ਉੱਪਰੋਂ ਦੀ ਲੰਘਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਸਾਨ ਸੰਘਰਸ਼ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ।
WhatsAppFacebookTwitterEmailShare

LEAVE A REPLY

Please enter your comment!
Please enter your name here