ਹੁਣ ਜਲਦੀ ਹੋਣਗੀਆਂ ਤਰੱਕੀਆਂ:- ਡੀ.ਈ ਓ (ਈ)ਅੰਮ੍ਰਿਤਸਰ
ਅੰਮ੍ਰਿਤਸਰ 19 ਅਕਤੂਬਰ( ਕੁਲਬੀਰ ਸਿੰਘ ਢਿੱਲੋਂ ) ਅੱਜ ਈ ਟੀ ਯੂਅਤੇ ਈ ਟੀ ਟੀ ਅਧਿਆਪਕ ਯੂਨੀਅਨ ਦੀ ਸਾਂਝੇ ਤੌਰ ਤੇ ਅਧਿਆਪਕ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਅਤੇ ਉਪ- ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ  ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿਚ ਆਏ ਅਧਿਆਪਕਾਂ ਦੇ ਰਹਿੰਦੇ ਬਕਾਇਆਂ ਸਬੰਧੀ ਗੱਲਬਾਤ ਕੀਤੀ ਗਈ। ਜਿਸ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਹੁਣ ਜਲਦੀ ਹੀ ਹੈੱਡ-ਟੀਚਰ ਅਤੇ ਸੈਂਟਰ-ਹੈੱਡ-ਟੀਚਰਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ ਤੇ ਬਾਕੀ ਵੀ ਮਸਲਿਆਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਅਧਿਆਪਕਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ, ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਅਤੇ ਉਪ- ਜ਼ਿਲ੍ਹਾ ਸਿੱਖਿਆ ਅਫਸਰ, ਅੰਮ੍ਰਿਤਸਰ ਵੱਲੋਂ  ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ  ਆਉਣ ਦਿੱਤੀ ਜਾਵੇਗੀ ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦੋਵਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਵਿੱਚ ਸੁਖਵਿੰਦਰ ਸਿੰਘ ਮਾਨ ਜਨ:ਸਕੱਤਰ ਪੰਜਾਬ, ਸ‌‍‍ੑ:ਮਨਜੀਤ ਸਿੰਘ ਬਾਠ(ਮੰਨਾ)ਸੀ: ਮੀਤ ਪ੍ਰਧਾਨ ਈ ਟੀ ਯੂ ਪੰਜਾਬ, ਸੑ:ਹਰਿੰਦਰ ਸਿੰਘ ਪੱਲਾ(ਸੂਬਾ ਕਮੇਟੀ ਮੈਂਬਰ), ਪ੍ਰਧਾਨ- ਚਰਨਜੀਤ ਸਿੰਘ ਵਿਛੋਆ, ਪ੍ਰਧਾਨ-ਅਮਰਬੀਰ ਸਿੰਘ ਰੰਧਾਵਾ, ਸ਼੍ਰੀ ਸ਼ੁਰੇਸ਼ ਖ਼ੁੱਲਰ,ਮੋਹਨਜੀਤ ਸਿੰਘ ਵੇਰਕਾ ,ਗੁਰਚਰਨ ਸਿੰਘ ਮੁਹਾਵਾ,ਸੰਦੀਪ ਸਿੰਘ ਤੇਜਾ,ਵਿਜੇ ਸਿੰਘ ਮਾਨ, ਮੁਨੀਸ਼ ਕੁਮਾਰ,ਪ੍ਰਧਾਨ-ਵਰਿੰਦਰ ਕੁਮਾਰ ਅਜਨਾਲਾ, ਸੁਖਚੈਨ ਸਿੰਘ ਬੱਲ,ਅਮਰਿੰਦਰ ਸਿੰਘ ਸ਼ੁੱਕਰਚੱਕ,ਅੰਮ੍ਰਿਤਪਾਲ ਸਿੰਘ ਪੰਨੂੰ, ਹਰਪ੍ਰੀਤ ਸਿੰਘ ਸੋਹੀ, ਭਵਨਬੀਰ ਸਿੰਘ ਹੇਰ, ਜੋਗਾ ਸਿੰਘ ਦਸਮੇਸ਼ ਨਗਰ, ਜਸਮੀਤ ਸਿੰਘ ਰੋਖੇ,ਰਜਨੀਸ਼ ਮਹਿਤਾ, ਹਰਮਨਦੀਪ ਸਿੰਘ ਫਤਿਹਗੜ੍ਹ, ਪਵਿੱਤਰਪ੍ਰੀਤ ਸਿੰਘ ਗੋਲਡੀ,ਸੰਜੀਵ ਕਾਲੀਆ, ਪਰਮਿੰਦਰ ਸਿੰਘ ਬੁੱਟਰ,ਰਾਜਨ ਚੌਧਰੀ,ਮਨਜਿੰਦਰ ਸਿੰਘ ਰਈਆ, ਜਗਜੀਤ ਸਿੰਘ ਰਈਆ,ਰਕੇਸ਼ ਕੁਮਾਰ ਭੂਤਨਪੁਰਾਪ੍ਰਸ਼ਾਂਤ ਕੁਮਾਰ ਰਈਆ ਆਦਿ ਹਾਜ਼ਰ ਸਨ ।
WhatsAppFacebookTwitterEmailShare

LEAVE A REPLY

Please enter your comment!
Please enter your name here