ਸ਼ੇਰਪੁਰ, 1 ਅਪ੍ਰੈਲ ( ਬਲਵਿੰਦਰ ਧਾਲੀਵਾਲ ) ਪੂਰੇ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਤੋਂ ਕਸਨਾ ਵਾਸੀਆਂ ਨੂੰ ਬਚਾਉਣ ਲਈ ਅੱਜ ਇੱਕ ਵਾਰ ਫਿਰ ਮੇਨ ਬਜ਼ਾਰ, ਥਿੰਦ ਪੱਤੀ, ਢੰਡਾ ਪੱਤੀ, ਮੇਨ ਰੋਡ, ਸਾਂਝ ਕੇਂਦਰ ਤੇ ਥਾਣਾ ਸ਼ੇਰਪੁਰ ਦੀ ਇਮਾਰਤ, ਅਤੇ ਹੋਰ ਪੂਰੇ ਕਸਬੇ ਨੂੰ ਸਪਰੇਅ ਕਰਕੇ ਸੈਨੀਟਾਈਜ਼ ਕੀਤਾ ਗਿਆ। ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਤੋਂ ਕਸਬਾ ਵਾਸੀਆਂ ਨੂੰ ਬਚਾਉਣ ਲਈ ਪਿੰਡ ਦੀਆਂ ਗਲੀਆਂ, ਕੰਧਾਂ, ਮੇਨ ਗੇਟਾਂ ਤੋਂ ਇਲਾਵਾ ਕੁਝ ਸਰਕਾਰੀ ਅਦਾਰਿਆਂ ਅੰਦਰ ਇਸ ਸੈਨੀਟਾਈਜਰ ਸਪਰੇਅ ਦਾ ਛਿੜਕਾ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਰਣਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਸ਼ੇਰਪੁਰੀ ਪ੍ਰਧਾਨ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ, ਮਨਜੀਤ ਸਿੰਘ ਧਾਮੀ ਜਨਰਲ ਸਕੱਤਰ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਕਮੇਟੀ, ਪ੍ਰੀਤਮ ਸਿੰਘ ਥਿੰਦ, ਜਗਤਾਰ ਸਿੰਘ ਤਾਰੀ, ਤਜਿੰਦਰ ਸਿੰਘ ਬੜਿੰਗ, ਗੁਰਮੇਲ ਸਿੰਘ ਥਿੰਦ, ਅੱਛਰਾ ਸਿੰਘ, ਕ੍ਰਿਸ਼ਨ ਕੁਮਾਰ ਬਿੱਟੂ, ਬਲਵਿੰਦਰ ਸਿੰਘ ਢੰਡਾ, ਬੱਬੂ ਕੁਮਾਰ ਤੋਂ ਇਲਾਵਾ ਹੋਰ ਸਮਾਜਸੇਵੀ ਹਾਜਰ ਸਨ।

WhatsAppFacebookTwitterEmailShare

LEAVE A REPLY

Please enter your comment!
Please enter your name here